ਜੱਜ ਜਗਦੀਪ ਸਿੰਘ ਨੇ ਦਿੱਤਾ ਫਿਰ ਵੱਡਾ ਫੈਸਲਾ – ਰਾਮ ਰਹੀਮ ਨੁੰ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Thursday, 17 January 2019

ਜੱਜ ਜਗਦੀਪ ਸਿੰਘ ਨੇ ਦਿੱਤਾ ਫਿਰ ਵੱਡਾ ਫੈਸਲਾ – ਰਾਮ ਰਹੀਮ ਨੁੰ

ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਹੱਤਿਆ ਕਾਂਡ ਮਾਮਲੇ ‘ਚ ਅੱਜ ਸੁਣਾਈ ਜਾਵੇਗੀ ਸਜ਼ਾ ,ਕੋਰਟ ‘ਚ ਪਹੁੰਚੇ ਜੱਜ ਜਗਦੀਪ ਸਿੰਘ:ਪੰਚਕੂਲਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ 4 ਜਾਣਿਆ ਨੂੰ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ ‘ਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਉਮਰ ਕੈਦ ਸੁਣਾਈ ਗਈ ।ਇਸ ਸਬੰਧੀ ਜੱਜ ਜਗਦੀਪ ਸਿੰਘ ਸੀ.ਬੀ.ਆਈ. ਦੀ ਕੋਰਟ ‘ਚ ਪਹੁੰਚੇ ਤਾ ਸਭ ਦੀ ਨਿਗਾਹਾ ਉਹਨਾ ਦੇ ਫੈਸਲੇ ਤੇ ਸਨ
ਦੱਸਣਯੋਗ ਹੈ ਕਿ ਅਦਾਲਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਮੁਲਜ਼ਮਾਂ ਨੂੰ ਸਜ਼ਾ ਵੀਡੀਓ ਕਾਨਫਰੰਂਸਿੰਗ ਰਾਹੀਂ ਸੁਣਾਈ ਗਈ। ਸਜਾ ਸੁਣਦੇ ਹੀ ਵਿਡਿਓ ਕਾਨਫਰੰਸ ਤੇ ਮੌਜੂਦ ਰਾਮ ਹੀ ਗੋਢਿਆ ਭਾਰ ਚੱਕਰ ਖਾ ਕੇ ਥੱਲੇ ਡਿੱਗ ਗਿਆ ਤੇ ਉੱਚੀ ਉੱਚੀ ਹੱਥ ਜੋੜ ਜੱਜ ਰੋ ਰੋ ਕੇ ਕਹਿਣ ਲੱਗਾ ..  “ਮੈਨੂੰ ਬਖਸ਼ ਦਿਓ.. ਮੈਨੁੰ ਬਖਸ਼ ਦਿਓ….. ਪਰ ਕਨੁੰਨ ਦੇ ਫੈਸਲੇ ਅੱਗੇ ਉਸ ਦੀ ਇਕ ਨਾ ਚੱਲੀ. ਤੇ ਉਸ ਦੇ ਕੀਤੇ ਦੀ ਸਜਾਂ ਅੱਜ ਉਸ ਨੁੰ ਮਿਲ ਗਈ

ਇਸ ਮਾਮਲੇ ਦੀ ਸਾਜ਼ਿਸ਼ ਰਚਣ ਵਾਲੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ ।ਜਿਥੇ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਰਾਮ ਰਹੀਮ ਸਮੇਤ 4 ਜਾਣਿਆ ਨੂੰ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ ‘ਚ ਸਜ਼ਾ ਸੁਣਾਈ ਗਈ ।ਇਹ ਸਜ਼ਾ ਵੀ ਰਾਮ ਰਹੀਮ ਨੂੰ ਰੇਪ ਕੇਸ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਵੱਲੋਂ ਸੁਣਾਈ ।ਇਸ ਦੇ ਨਾਲ ਹੀ ਇਸ ਹੱਤਿਆ ਕਾਂਡ ਨਾਲ ਜੁੜੇ ਬਾਕੀ ਦੋਸ਼ੀ ਕਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਸਜ਼ਾ ਸੁਣਾਈ ਗਈ।
ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਸਾਲ 2017 ਵਿੱਚ ਜਦੋਂ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਸਰੀਰਕ ਸੋਸ਼ਣ ਕੇਸ ਵਿੱਚ ਸਜ਼ਾ ਸੁਣਾਈ ਤਾਂ ਕਾਫ਼ੀ ਹਿੰਸਾ ਭੜਕ ਗਈ ਸੀ।ਇਸ ਵਾਰ ਅਜਿਹੇ ਹਾਲਾਤ ਨਾ ਬਣਨ , ਇਸ ਲਈ ਸਾਵਧਾਨੀ ਵਰਤੀ ਗਈ ਹੈ।ਇਸ ਦੇ ਲਈ ਡੇਰਾ ਸਿਰਸਾ ਹੈੱਡਕੁਆਰਟਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ।ਜੋ ਵੀ ਵਿਅਕਤੀ ਡੇਰੇ ਦੇ ਅੰਦਰ ਜਾਂ ਬਾਹਰ ਜਾ ਰਿਹਾ ਹੈ, ਉਸ ਦੇ ਉਪਰ ਨਜ਼ਰ ਰੱਖੀ ਜਾ ਰਹੀ ਸੀ।
ਸਜਾ ਤੋ ਬਾਅਦ ਹੁਣ  ਦੋਹਾਂ ਸੂਬਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ।ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਹੋਣ ਕਾਰਨ ਅਤੇ ਪੰਚਕੁਲਾ ਵਿੱਚ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਹੋਣ ਕਾਰਨ ਦੋਹੇਂ ਸ਼ਹਿਰ ਸੰਵੇਦਨਸ਼ੀਲ ਸਨ ,ਇਸ ਕਰਕੇ ਇਸ ਲਈ ਸਿਰਸਾ ਅਤੇ ਪੰਚਕੁਲਾ ਵਿੱਚ ਧਾਰਾ 144 ਲਗਾਈ ਗਈ ਹੈ।ਜ਼ਿਕਰਯੋਗ ਹੈ ਕਿ 2002 ਵਿੱਚ ਡੇਰੇ ਦੇ ਕਾਰਕੁਨਾਂ ਵੱਲੋਂ ‘ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛੱਤਰਪਤੀ ਦਾ ਉਸ ਦੇ ਘਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਮਾਮਲੇ ਵਿੱਚ ਪਿਛਲੇ ਦਿਨੀਂ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਸਮੇਤ 4 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜੱਜ ਜਗਦੀਪ ਸਿੰਘ ਨੁੰ ਸਪੋਟ ਕਰਣ ਲਈ ਇਸ ਪੋਸਟ ਨੁੰ ਵੱਧ ਤੋ ਵੱਧ ਸ਼ੇਅਰ ਕਰੋ

No comments:

Post a Comment

Home Ad

loading...

Popular

Recent