iPad 'ਚ ਹੋਇਆ ਧਮਾਕਾ, ਸੁਰੱਖਿਆ ਦੇ ਮੱਦੇਨਜ਼ਰ ਗਾਹਕਾਂ ਨੂੰ ਕੀਤਾ ਗਿਆ ਐਪਲ ਸਟੋਰ ਤੋਂ ਬਾਹਰ,
ਨੀਦਰਲੈਂਡ ਦੀ ਰਾਜਧਾਨੀ ਐਮਸਟਡਰਮ 'ਚ ਇਕ ਐਪਲ ਸਟੋਰ 'ਤੇ ਉਸ ਸਮੇਂ ਅਫਰਾ-ਦਫੜੀ ਮੱਚ ਗਈ ਜਦੋਂ ਇਕ ਆਈਪੈਡ 'ਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਆਈਪੈਡ 'ਚੋਂ ਨਿਕਲਣ ਵਾਲੇ ਧੁੰਏ ਦੀ ਬਦਬੂ ਨੇ ਤਿੰਨ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਤਿੰਨਾਂ ਨੂੰ ਹੀ ਸਾਹ ਦੀ ਸਮੱਸਿਆ ਨਾਲ ਜੂਝਣਾ ਪਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਭਲਾਈ ਇਹ ਰਹੀ ਕਿ ਕੰਪਨੀ ਦੇ ਕਰਮਚਾਰੀ ਅਤੇ ਗਾਹਕ ਗੰਭੀਰ ਰੂਪ ਨਾਲ ਜਖਮੀ ਨਹੀਂ ਹੋਏ। ਰਿਪੋਰਟ ਮੁਤਾਬਕ ਆਈਪੈਡ ਦੇ ਓਵਰਹੀਟ ਹੋਣ ਜਾਂ ਬੈਟਰੀ ਦੇ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ। ਐਪਲ ਦੇ ਕਰਮਚਾਰੀਆਂ ਨੇ ਆਈਪੈਡ ਦੇ ਫਟਣ ਤੋਂ ਬਾਅਦ ਇਸ ਨੂੰ ਤੁਰੰਤ ਮਿੱਟੀ ਨਾਲ ਭਰੇ ਹੋਏ ਕੰਟੇਨਰ 'ਚ ਦਬਾ ਦਿੱਤਾ।
ਫਿਲਹਾਲ ਇਹ ਐਪਲ ਆਈਪੈਡ ਦਾ ਕਿਹੜਾ ਮਾਡਲ ਸੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਜਿਊਰਿਖ ਦੇ ਇਕ ਐਪਲ ਸਟੋਰ 'ਚ ਆਈਫੋਨ ਦੀ ਬੈਟਰੀ ਓਵਰਹੀਟ ਹੁੰਦੇ ਹੋਏ ਸ਼ੋਅਰੂਮ ਦੇ ਅੰਦਰ ਹੀ ਫੱਟ ਗਈ ਸੀ। ਉਸ ਸਮੇਂ ਕੁਲ ਮਿਲਾ ਕੇ 50 ਲੋਕ ਸਟੋਰ 'ਤੇ ਮੌਜੂਦ ਸਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ। ਰਿਪੋਰਟ ਮੁਤਾਬਕ ਇਕ ਰਿਪੇਅਰ ਵਰਕਰ ਆਈਫੋਨ ਦੀ ਬੈਟਰੀ ਨੂੰ ਰਿਮੂਵ ਕਰ ਰਿਹਾ ਸੀ ਜੋ ਉਸੇ ਸਮੇਂ ਫੱਟ ਗਈ ਅਤੇ ਇਸ ਅਤੇ ਇਸ ਨਾਲ ਉਸ ਦੇ ਹੱਥ ਦਾ ਕੁਝ ਹਿੱਸਾ ਸੜ ਗਿਆ ਸੀ।

No comments:
Post a Comment