ਟਾਇਲਟ ਸੀਟ ਤੋਂ ਵੱਧ ਗੰਦੀ ਹੋ ਸਕਦੀ ਹੈ ਸਮਾਰਟਫੋਨ ਦੀ ਸਕਰੀਨ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Tuesday, 21 August 2018

ਟਾਇਲਟ ਸੀਟ ਤੋਂ ਵੱਧ ਗੰਦੀ ਹੋ ਸਕਦੀ ਹੈ ਸਮਾਰਟਫੋਨ ਦੀ ਸਕਰੀਨ

ਟਾਇਲਟ ਸੀਟ ਤੋਂ ਵੱਧ ਗੰਦੀ ਹੋ ਸਕਦੀ ਹੈ ਸਮਾਰਟਫੋਨ ਦੀ ਸਕਰੀਨ,
ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਟਾਇਲਟ ਸੀਟ 'ਤੇ ਵੀ ਸਭ ਤੋ ਜ਼ਿਆਦਾ ਕੀਟਾਣੂ ਹੁੰਦੇ ਹਨ ਤਾਂ ਇਕ ਵਾਰ ਆਪਣੇ ਸਮਾਰਟਫੋਨ ਦੀ ਸਕਰੀਨ ਵੀ ਚੈੱਕ ਕਰ ਲਵੋਂ। ਇਕ ਰਿਸਰਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਤੁਹਾਡੇ ਸਮਾਰਟਫੋਨ ਦੀ ਸਕਰੀਨ ਇਕ ਟਾਇਲਟ ਸੀਟ ਤੋਂ 3 ਗੁਣਾ ਜ਼ਿਆਦਾ ਕੀਟਾਣੂ ਹੁੰਦੇ ਹਨ। ਰਿਸਰਚ 'ਚ ਇਹ ਕਿਹਾ ਗਿਆ ਹੈ ਕਿ 35 ਫੀਸਦੀ ਲੋਕ ਅਜਿਹੇ ਹਨ ਜੋ ਆਪਣੇ ਸਮਾਰਟਫੋਨ ਦੀ ਸਕਰੀਨ ਕਦੇ ਸਾਫ ਨਹੀਂ ਕਰਦੇ ਹਨ। ਇਸ ਰਿਸਰਚ ਦਾ ਖੁਲਾਸਾ ਇੰਸ਼ੋਰੈਂਸ 2 ਨੇ ਕੀਤਾ ਹੈ। ਦੱਸਣਯੋਗ ਹੈ ਕਿ 20 'ਚੋਂ ਇਕ ਸਮਾਰਟਫੋਨ ਯੂਜ਼ਰਸ ਅਜਿਹਾ ਹੁੰਦਾ ਹੈ ਜੋ ਆਪਣੇ ਸਮਾਰਟਫੋਨ ਦੀ ਸਕਰੀਨ 6 ਮਹੀਨੇ 'ਚ ਇਕ ਵਾਰ ਸਾਫ ਕਰਦਾ ਹੈ। ਰਿਸਰਚ ਦੌਰਾਨ ਸਮਾਰਟਫੋਨ 'ਤੇ ਕੀਟਾਣੂ ਨੂੰ ਲੈ ਕੇ ਟੈਸਟ ਕੀਤਾ ਜਿਸ 'ਚ ਆਈਫੋਨ 6, ਸੈਮਸੰਗ ਗਲੈਕਸੀ ਨੋਟ8 ਅਤੇ ਗੂਗਲ ਪਿਕਸਲ ਮੌਜੂਦ ਸਨ। ਰਿਸਰਚ ਖਤਮ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਛੋਟੇ ਤੋਂ ਛੋਟੇ ਕੀਟਾਣੂ ਹਰ ਸਮਾਰਟਫੋਨ ਦੀ ਸਕਰੀਨ 'ਤੇ ਸਨ।
ਕੀਟਾਣੂ ਨੂੰ ਲੈ ਕੇ ਕਿਹਾ ਗਿਆ ਹੈ ਕਿ ਸਕੀਰਨ 'ਤੇ ਮੌਜੂਦ ਇੰਨਾਂ ਕੀਟਾਣੂਆਂ ਨਾਲ ਸਕੀਰਨ ਦੀ ਪ੍ਰੇਸ਼ਾਨੀ ਅਤੇ ਦੂਜੀ ਹੈਲਥ ਨਾਲ ਜੁੜੀਆਂ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ। ਤਿੰਨਾਂ ਸਮਾਰਟਫੋਨਸ 'ਤੇ ਕੁੱਲ 254.9 ਯੂਨਿਟ ਪਾਏ ਗਏ ਤਾਂ ਉੱਥੇ ਇਕ ਸਕੀਰਨ 'ਤੇ 84.9। ਇਸ ਨਾਲ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀ ਟਾਇਲਟ ਸੀਟ 'ਤੇ 24 ਯੂਨਿਟ ਕੀਟਾਣੂ ਹੁੰਦੇ ਹਨ ਤਾਂ ਉੱਥੇ ਆਫਿਸ ਦੇ ਕੀਬੋਰਡ 'ਤੇ ਸਿਰਫ 5।
ਉੱਥੇ ਸਮਾਰਟਫੋਨ ਦੇ ਪਿਛੇ ਸਿਰਫ 30 ਜਦਕਿ ਲਾਕ ਬਟਨ 'ਤੇ 23.8 ਅਤੇ ਹੋਮ ਬਟਨ 'ਤੇ ਐਵਰੇਜ 10.6। ਇੰਸ਼ੋਰੈਂਸ 2ਗੋ ਨੂੰ ਸੈਲਸ ਅਤੇ ਮਾਰਕੀਟਿੰਗ ਮੈਨੇਜਰ ਗੈਰੀ ਬੀਸਟਨ ਨੇ ਕਿਹਾ ਕਿ ਅਸੀਂ ਆਪਣੇ ਸਮਾਰਟਫੋਨ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਹਾਂ ਅਤੇ ਹਰ ਜਗ੍ਹਾ ਲੈ ਕੇ ਜਾਂਦੇ ਹਾਂ। ਜਿਸ ਨਾਲ ਕੀਟਾਣੂਆਂ ਦੀ ਤਦਾਦ ਵਧਦੀ ਰਹਿੰਦੀ ਹੈ। ਉੱਥੇ ਰਿਸਰਚ 'ਚ ਇਹ ਵੀ ਕਿਹਾ ਗਿਆ ਹੈ ਕਿ 40 ਫੀਸਦੀ ਲੋਕ ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਆਪਣਾ ਸਮਾਰਟਫੋਨ ਦੇਖਦੇ ਹਨ ਤਾਂ ਉੱਥੇ 37 ਫੀਸਦੀ ਲੋਕ ਉਠਣ ਤੋਂ ਬਾਅਦ।

No comments:

Post a Comment

Home Ad

loading...

Popular

Recent