ਡਰਾਈਵ ਕਰਨ 'ਤੇ ਆਪਣੇ ਆਪ ਚਾਰਜ ਹੋਵੇਗੀ ਇਹ ਕਾਰ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Thursday, 16 August 2018

ਡਰਾਈਵ ਕਰਨ 'ਤੇ ਆਪਣੇ ਆਪ ਚਾਰਜ ਹੋਵੇਗੀ ਇਹ ਕਾਰ

ਡਰਾਈਵ ਕਰਨ 'ਤੇ ਆਪਣੇ ਆਪ ਚਾਰਜ ਹੋਵੇਗੀ ਇਹ ਕਾਰ
ਅਸੀਂ ਤੁਹਾਨੂੰ ਇਕ ਅਜਿਹੀ ਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਆਪ 'ਚ ਬੇਹੱਦ ਖਾਸ ਹੈ। ਇਹ ਖਾਸ ਇਸ ਲਈ ਹੈ ਕਿਉਂਕਿ ਇਹ ਕਾਰ ਡਰਾਈਵ ਦੌਰਾਨ ਆਪਣੇ ਆਪ ਚਾਰਜ ਹੁੰਦੀ ਹੈ। ਜੀ ਹਾਂ ਮਿਊਨਿਖ ਬੇਸਡ ਇਕ ਸਟਾਰਟਅਪ ਕੰਪਨੀ ਸੋਨੋ ਮੋਟਰਸ ਨੇ ਇਕ ਅਜਿਹੀ ਹੀ ਸੋਲਰ ਕਾਰ ਬਣਾਈ ਹੈ ਜੋ ਚਲਾਉਣ 'ਤੇ ਆਪਣੇ ਆਪ ਚਾਰਜ ਵੀ ਹੁੰਦੀ ਹੈ ਮਤਲਬ ਕਿ ਤੁਹਾਨੂੰ ਵਾਰ-ਵਾਰ ਇਸ ਨੂੰ ਚਾਰਜ ਕਰਨ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜੋ 
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ *ਸੁਚੇਤ ਕਰੋ।

ਕਿਵੇਂ ਹੁੰਦੀ ਹੈ ਚਾਰਜ ?
ਦਰਅਸਲ ਇਹ ਇਕ ਸੋਲਰ ਕਾਰ ਹੈ, ਇਸ ਲਈ ਜਿੰਨੀ ਜ਼ਿਆਦਾ ਧੁੱਪ ਹੋਵੇਗੀ ਉਨਾ ਹੀ ਇਸ ਕਾਰ ਲਈ ਫਾਇਦੇਮੰਦ ਸਾਬਤ ਹੋਵੇਗਾ। ਸਾਊਥ ਜਰਮਨੀ 'ਚ ਤੇਜ਼ ਧੁੱਪ ਰਹਿੰਦੀ ਹੈ ਅਤੇ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਇਸ ਤਰ੍ਹਾਂ ਦੀ ਕਾਰ ਦਾ ਨਿਰਮਾਣ ਕੀਤਾ ਹੈ। ਧੁੱਪ ਦਾ ਫਾਇਦਾ ਚੁੱਕ ਕੇ ਕੰਪਨੀ ਨੇ Sion ਕਾਰ ਦੇ ਚਾਰਜਿੰਗ ਸਿਸਟਮ ਦਾ ਟਰਾਇਲ ਕੀਤਾ ਜੋ ਕਿ ਸਫਲ ਰਿਹਾ।

ਜਾਣਕਾਰੀ ਲਈ ਦੱਸ ਦੇਈਏ ਕਿ ਜਰਮਨੀ ਨੇ 2020 ਤਕ 1 ਮਿਲੀਅਨ ਇਲੈਕਟ੍ਰਕ ਕਾਰ ਉਤਾਰਣ ਦਾ ਟਾਰਗੇਟ ਰੱਖਿਆ ਹੈ ਪਰ ਇਹ ਟਾਰਗੇਟ ਇੰਨਾ ਆਸਾਨ ਨਹੀਂ ਹੈ। ਅਜਿਹੇ 'ਚ ਸਰਕਾਰ ਵਲੋਂ ਬਿਆਨ ਆਇਆ ਕਿ ਜੋ ਕੰਪਨੀਆਂ ਇਲੈਕਟ੍ਰਿਕ ਵਾਹਨ ਲਈ ਬੈਟਰੀਆਂ ਬਣਾਉਣਗੀਆਂ, ਉਨ੍ਹਾਂ ਨੂੰ ਮਦਦ ਮਿਲੇਗੀ।
2016 'ਚ ਸੋਨੋ ਮੋਟਰਸ ਦੀ ਨੀਂਹ ਰੱਖੀ ਸੀ ਅਤੇ ਇਹ ਕੰਪਨੀ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨ ਬਣਾ ਰਹੀ ਹੈ ਜਿਸ ਵਿਚ ਇਸ ਦੀ ਬਾਡੀ 'ਚ ਸੋਲਰ ਸੈੱਲਸ ਇੰਟੀਗ੍ਰੇਟਿਡ ਹਨ। ਕੰਪਨੀ ਦੀ ਇਸ ਕਾਰ ਦਾ ਪ੍ਰੋਡਕਸ਼ਨ ਅਗਲੇ ਸਾਲ ਹੋਵੇਗਾ, ਫਿਲਹਾਲ ਇਸ ਦਾ ਟਰਾਇਲ ਹੋਇਆ ਹੈ। ਇਸ ਕਾਰ ਲਈ ਕੰਪਨੀ ਨੂੰ ਹੁਣ ਤਕ 5000 ਆਰਡਰਸ ਮਿਲ ਚੁੱਕੇ ਹਨ। ਕੰਪਨੀ ਇਸ ਨੂੰ ਅਗਲੇ ਸਾਲ 16,000 ਯੂਰੋ (12,76,000 ਰੁਪਏ) 'ਚ ਵੇਚੇਗੀ।

No comments:

Post a Comment

Home Ad

loading...

Popular

Recent