ਸ਼ੂਗਰ ਲੈਵਲ ਨੂੰ ਕਰਨਾ ਚਾਹੁੰਦੇ ਹੋ ਕੰਟਰੋਲ ਤਾਂ ਅਪਣਾਓ ਇਹ ਘਰੇਲੂ ਨੁਸਖੇ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Friday, 17 August 2018

ਸ਼ੂਗਰ ਲੈਵਲ ਨੂੰ ਕਰਨਾ ਚਾਹੁੰਦੇ ਹੋ ਕੰਟਰੋਲ ਤਾਂ ਅਪਣਾਓ ਇਹ ਘਰੇਲੂ ਨੁਸਖੇ

ਸ਼ੂਗਰ ਲੈਵਲ ਨੂੰ ਕਰਨਾ ਚਾਹੁੰਦੇ ਹੋ ਕੰਟਰੋਲ ਤਾਂ ਅਪਣਾਓ ਇਹ ਘਰੇਲੂ ਨੁਸਖੇ
ਸਰੀਰ 'ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
loading...
1. ਅਲਸੀ ਦੇ ਬੀਜ
ਅਲਸੀ ਦੇ ਬੀਜਾਂ 'ਚ ਭਾਰੀ ਮਾਤਰਾ 'ਚ ਫਾਈਬਰ ਹੁੰਦੇ ਹਨ, ਜੋ ਸਰੀਰ ਦੀ ਸ਼ੂਗਰ ਅਤੇ ਫੈਟ ਨੂੰ ਆਬਜ਼ਰਬ ਕਰਨ 'ਚ ਮਦਦ ਕਰਦੇ ਹਨ। ਰੋਜ਼ ਸਵੇਰੇ 1 ਚੱਮਚ ਅਲਸੀ ਦੇ ਬੀਜ ਚਬਾਓ ਅਤੇ ਫਿਰ 1 ਗਲਾਸ ਪਾਣੀ ਪੀਓ।
2. ਨਿੰਮ ਦੀਆਂ ਪੱਤੀਆਂ
ਨਿੰਮ ਦੀਆਂ ਪੱਤੀਆਂ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਵਧਾ ਕੇ ਸ਼ੂਗਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਵੇਰੇ ਇਕ ਗਲਾਸ ਪਾਣੀ 'ਚ 8 ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਛਾਣ ਲਓ। ਇਸ ਪਾਣੀ ਦੀ ਵਰਤੋਂ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
3. ਆਂਵਲਾ
ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਆਂਵਲੇ ਦੀ ਵਰਤੋਂ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਤੁਸੀਂ ਰੋਜ਼ ਸਵੇਰੇ 1 ਕੱਪ ਪਾਣੀ 'ਚ 2 ਚੱਮਚ ਆਂਵਲੇ ਦੇ ਰਸ ਨੂੰ ਪਾ ਕੇ ਪੀਓ।
4. ਮੇਥੀ ਦੇ ਦਾਣੇ
ਮੇਥੀ ਹਾਇਪੋਗਲਾਇਮਿਕ ਪ੍ਰਾਪਟੀ ਹੁੰਦੀ ਹੈ, ਜੋ ਬਾਡੀ 'ਚ ਗਲੂਕੋਜ਼ ਦੀ ਮਾਤਰਾ ਨੂੰ ਕੰਟਰੋਲ 'ਚ ਕਰਕੇ ਬਲੱਡ ਸ਼ੂਗਰ ਲੈਵਲ ਨੂੰ ਘਟਾਉਣ 'ਚ ਮਦਦ ਕਰਦੀ ਹੈ। ਰਾਤਭਰ 1 ਚੱਮਚ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਖਾਲੀ ਪੇਟ ਉਸ ਪਾਣੀ ਦੀ ਵਰਤੋਂ ਕਰੋ।
5. ਕੜੀ ਪੱਤੇ
ਕੜੀ ਪੱਤੇ 'ਚ ਐਂਟੀ-ਡਾਇਬਟਿਕ ਪ੍ਰਾਪਟੀ ਹੁੰਦੀ ਹੈ, ਜਿਸ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦੀ ਹੈ। ਸ਼ੂਗਰ ਲੈਵਲ ਕੰਟਰੋਲ 'ਚ ਕਰਨ ਲਈ ਰੋਜ਼ ਕੜੀ ਪੱਤੇ ਦੇ 8-9 ਪੱਤੇ ਚਬਾਓ। ਡਾਇਬਿਟੀਜ਼ ਦੇ ਨਾਲ-ਨਾਲ ਇਹ ਭਾਰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦੇ ਹਨ।
6. ਅਮਰੂਦ
ਅਮਰੂਦ 'ਚ ਵਿਟਾਮਿਨ ਸੀ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਲਈ ਰੋਜ਼ਾਨਾ 1 ਅਮਰੂਦ ਦੀ ਵਰਤੋਂ ਸਰੀਰ 'ਚ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਕਰਦੀ ਹੈ।
7. ਜਾਮੁਣ
ਜਾਮੁਣ ਬਾਡੀ ਸਟਾਰਚ ਨੂੰ ਸ਼ੂਗਰ 'ਚ ਕਨਵਰਟ ਹੋਣ ਤੋਂ ਰੋਕ ਕੇ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਕਰਦਾ ਹੈ। ਇਸ ਲਈ ਰੋਜ਼ਾਨਾ ਖਾਲੀ ਪੇਟ 5-6 ਜਾਮੁਣਾਂ ਦੀ ਵਰਤੋਂ ਜ਼ਰੂਰ ਕਰੋ।
8. ਭਿੰਡੀ
ਭਿੰਡੀ 'ਚ ਮੌਜੂਦ ਫਾਈਟੋਸਟੇਰੋਲਸ ਤੱਤ ਵੀ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਕਰਕੇ ਡਾਇਬਿਟੀਜ਼ ਰੋਗੀਆਂ ਨੂੰ ਰਾਹਤ ਦਿੰਦੇ ਹਨ। ਭਿੰਡੀ ਨੂੰ ਕੱਟ ਕੇ ਰਾਤਭਰ ਪਾਣੀ 'ਚ ਭਿਓਂ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

No comments:

Post a Comment

Home Ad

loading...

Popular

Recent