ਤੁਹਾਡੇ ਬੂਟਾਂ 'ਚੋਂ ਬਦਬੂ ਦੂਰ ਕਰੇਗੀ ਇਹ ਡਿਵਾਈਸ,
ਇਸ ਨੂੰ ਜਾਪਾਨੀ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ MS-DS100 ਸ਼ੂ ਡਿਓਡੋਰਾਈਜ਼ਰ ਨੂੰ ਖਾਸ ਤੌਰ 'ਤੇ ਸਨੀਕਰ ਸ਼ੂਜ਼ ਵਿਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਬਣਾਇਆ ਗਿਆ ਹੈ। ਇਹ ਡਿਵਾਈਸ ਬੈਟਰੀ ਨਾਲ ਕੰਮ ਕਰੇਗੀ ਮਤਲਬ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਬੂਟਾਂ ਨੂੰ ਵਾਲ ਆਊਟਲੈੱਟ ਨੇੜੇ ਰੱਖਣ ਦੀ ਵੀ ਲੋੜ ਨਹੀਂ ਪਵੇਗੀ।
ਇੰਝ ਕਰੇਗੀ ਕੰਮ
ਸ਼ੂ ਡਿਓਡੋਰਾਈਜ਼ਰ ਡਿਵਾਈਸ ਨੂੰ ਜਦੋਂ ਆਨ ਕਰ ਕੇ ਬੂਟ ਉੱਪਰ ਰੱਖਿਆ ਜਾਂਦਾ ਹੈ ਤਾਂ ਇਹ ਕੈਮੀਕਲ ਕੰਪਾਊਂਡ ਹਾਈਡ੍ਰੋਕਸਾਈਲ ਰੈਡੀਕਲ ਨਾਲ ਲੈਸ ਆਇਨ ਪਾਰਟੀਕਲਜ਼ ਨੂੰ 6 ਆਊਟਲੈੱਟਸ ਨਾਲ ਬੂਟਾਂ ਅੰਦਰ ਰਿਲੀਜ਼ ਕਰਦਾ ਹੈ। ਇਸ ਨਾਲ ਇਹ ਪਾਰਟੀਕਲਜ਼ ਬੂਟਾਂ ਦੀ ਅੱਡੀ ਤੋਂ ਲੈ ਕੇ ਪੈਰ ਦੀ ਉਂਗਲ ਤਕ ਮੂਵ ਹੁੰਦੇ ਹਨ, ਜਿਸ ਨਾਲ ਬਦਬੂ ਖਤਮ ਹੋ ਜਾਂਦੀ ਹੈ।
ਫਿਲਹਾਲ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਜਾਪਾਨ 'ਚ 20 ਸਤੰਬਰ ਨੂੰ ਮੁਹੱਈਆ ਕਰਵਾਇਆ ਜਾਵੇਗਾ।

No comments:
Post a Comment