ਵਿਆਹਾਂ 'ਚ ਡਰੋਨ ਨਾਲ ਬਣਾਉਣੀ ਹੈ ਵੀਡੀਓ ਤਾਂ ਜਾਣੋ ਸਰਕਾਰ ਦੇ ਬਣਾਏ ਇਹ ਨਿਯਮ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Tuesday, 28 August 2018

ਵਿਆਹਾਂ 'ਚ ਡਰੋਨ ਨਾਲ ਬਣਾਉਣੀ ਹੈ ਵੀਡੀਓ ਤਾਂ ਜਾਣੋ ਸਰਕਾਰ ਦੇ ਬਣਾਏ ਇਹ ਨਿਯਮ

ਵਿਆਹਾਂ 'ਚ ਡਰੋਨ ਨਾਲ ਬਣਾਉਣੀ ਹੈ ਵੀਡੀਓ, ਤਾਂ ਜਾਣੋ ਲਓ ਇਹ ਨਿਯਮ
ਸਰਕਾਰ ਨੇ ਡਰੋਨ ਦੇ ਇਸਤੇਮਾਲ ਦੇ ਦਿਸ਼ਾ-ਨਿਰੇਦਸ਼ ਜਾਰੀ ਕੀਤੇ ਹਨ।
Click here to download 3d music player for free
ਇਹ 1 ਦਸੰਬਰ ਤੋਂ ਪ੍ਰਭਾਵੀ ਹੋਣਗੇ। ਡੀ. ਜੀ. ਸੀ. ਏ. ਨੇ ਡਰੋਨ ਨੂੰ ਪੰਜ ਸ਼੍ਰੇਣੀਆਂ 'ਚ ਵੰਡਿਆ ਹੈ। ਇਸ 'ਚ ਨੈਨੋ, ਮਾਈਕਰੋ, ਸਮਾਲ, ਮੀਡੀਅਮ ਅਤੇ ਲਾਰਜ ਸ਼੍ਰੇਣੀ ਸ਼ਾਮਲ ਹਨ। ਨੈਨੋ 'ਚ 250 ਗ੍ਰਾਮ ਤਕ ਜਾਂ ਉਸ ਤੋਂ ਘਟ ਭਾਰ ਵਾਲੇ ਡਰੋਨ ਸ਼ਾਮਲ ਹਨ, ਜਦੋਂ ਕਿ ਮਾਈਕਰੋ 'ਚ 250 ਗ੍ਰਾਮ ਤੋਂ 2 ਕਿਲੋਗ੍ਰਾਮ ਤਕ ਦੇ ਭਾਰ ਵਾਲੇ ਡਰੋਨ ਹਨ। ਸਮਾਲ ਸ਼੍ਰੇਣੀ 'ਚ 2 ਕਿਲੋਗ੍ਰਾਮ ਤੋਂ ਉਪਰ ਅਤੇ 25 ਕਿਲੋਗ੍ਰਾਮ ਤਕ ਦੇ ਭਾਰ ਵਾਲੇ ਡਰੋਨ ਸ਼ਾਮਲ ਹਨ। ਮੀਡੀਅਮ ਸ਼੍ਰੇਣੀ 'ਚ 25 ਕਿਲੋਗ੍ਰਾਮ ਤੋਂ ਉਪਰ ਅਤੇ 150 ਕਿਲੋਗ੍ਰਾਮ ਤਕ ਦੇ ਭਾਰ ਵਾਲੇ ਡਰੋਨਜ਼ ਨੂੰ ਰੱਖਿਆ ਗਿਆ ਹੈ। 150 ਕਿਲੋਗ੍ਰਾਮ ਤੋਂ ਉਪਰ ਵਾਲੇ ਸਾਰੇ ਡਰੋਨਜ਼ ਲਾਰਜ ਸ਼੍ਰੇਣੀ 'ਚ ਰੱਖੇ ਗਏ ਹਨ।
ਆਓ ਜਾਣਦੇ ਹਾਂ ਡਰੋਨ ਪਾਲਿਸੀ ਨਾਲ ਜੁੜੇ ਨਿਯਮ—
Click here to download 3d music player for free
ਨੈਨੋ ਸ਼੍ਰੇਣੀ ਨੂੰ ਛੱਡ ਕੇ ਬਾਕੀ ਸਾਰੇ ਡਰੋਨਜ਼ ਲਈ ਇੰਪੋਰਟ ਮਨਜ਼ੂਰੀ, ਯੂਨੀਕ ਆਈ. ਡੀ., ਪਰਮਿਟ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇਵੇਗਾ। ਹੋਰ ਮਨਜ਼ੂਰੀ ਗ੍ਰਹਿ ਮੰਤਰਾਲੇ ਤੋਂ ਮਿਲੇਗੀ। ਸਾਰੇ ਹਵਾਈ ਅੱਡਿਆਂ, ਕੌਮਾਂਤਰੀ ਸਰਹੱਦ, ਸੂਬਿਆਂ ਦੀ ਰਾਜਧਾਨੀ 'ਚ ਸਥਿਤ ਸਕੱਤਰੇਤ, ਮਿਲਟਰੀ ਇਲਾਕੇ ਆਦਿ 'ਚ ਡਰੋਨ ਉਡਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਖੇਤੀ ਲਈ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ, ਜਦੋਂ ਕਿ ਪਿਜ਼ਾ ਜਾਂ ਕਿਸੇ ਸਾਮਾਨ ਦੀ ਡਲਵਿਰੀ ਡਰੋਨ ਜ਼ਰੀਏ ਫਿਲਹਾਲ ਨਹੀਂ ਹੋ ਸਕੇਗੀ। ਡਰੋਨ ਦਾ ਲਾਇੰਸੈਂਸ ਲੈਣ ਲਈ ਘੱਟੋ-ਘੱਟ ਉਮਰ 18 ਸਾਲ, 10ਵੀਂ ਪਾਸ ਦੇ ਨਾਲ-ਨਾਲ ਅੰਗਰੇਜ਼ੀ ਆਉਣੀ ਵੀ ਜ਼ਰੂਰੀ ਹੈ। ਡਰੋਨ ਨੂੰ ਉਸ ਜਗ੍ਹਾ 'ਤੇ ਨਹੀਂ ਭੇਜਿਆ ਜਾ ਸਕੇਗਾ ਜਿੱਥੇ ਇਹ ਪਾਇਲਟ ਨੂੰ ਸਾਹਮਣੇ ਨਜ਼ਰ ਨਾ ਆਵੇ।
Click here to download 3d music player for free
ਵਿਆਹ-ਸ਼ਾਦੀ ਜਾਂ ਪਾਰਟੀ 'ਚ ਡਰੋਨ ਦਾ ਇਸਤੇਮਾਲ ਕਰਨ ਤੋਂ 24 ਘੰਟੇ ਪਹਿਲਾਂ ਸਥਾਨਕ ਥਾਣੇ ਨੂੰ ਜਾਣਕਾਰੀ ਦੇਣੀ ਹੋਵੇਗੀ ਪਰ 60 ਮੀਟਰ ਤੋਂ ਉਪਰ ਡਰੋਨ ਨਹੀਂ ਉਡਾ ਸਕੋਗੇ। ਡਰੋਨ ਫਲਾਇੰਗ ਸਿਰਫ ਦਿਨ 'ਚ ਹੋਵੇਗੀ। ਰਾਤ 'ਚ ਇਸਤੇਮਾਲ ਲਈ ਡੀ. ਜੀ. ਸੀ. ਏ. ਤੋਂ ਮਨਜ਼ੂਰੀ ਲੈਣੀ ਹੋਵੇਗੀ। ਨਿਯਮ ਤੋੜਨ 'ਤੇ ਕਾਰਵਾਈ ਵੀ ਹੋਵੇਗੀ। ਆਈ. ਪੀ. ਸੀ. ਦੀ ਧਾਰਾ 287, 336, 337, 338 ਤਹਿਤ ਜੁਰਮਾਨਾ ਅਤੇ ਸਜ਼ਾ ਦਾ ਪ੍ਰਬੰਧ ਹੈ। ਡੀ. ਜੀ. ਸੀ. ਏ. ਯੂਨੀਕ ਆਈ. ਡੀ. ਅਤੇ ਪਰਮਿਟ ਰੱਦ ਵੀ ਕਰ ਸਕਦਾ ਹੈ।
ਹੁਣੇ ਕਰਦੋ ਆਪਣੇ ਆਪਣੇ ਫੋਟੋਗ੍ਰਾਫਰ ਵੀਰਾ ਨੂੰ ਟੈਗ ਅਤੇ ਸ਼ੇਅਰ
ਧੰਨਵਾਦ ਜੀ,
Click here to download 3d music player for free

No comments:

Post a Comment

Home Ad

loading...

Popular

Recent