ਮਹਾਹਾਸ਼ਟਰ ਦੇ ਪੁਣੇ 'ਚ ਸਭ ਤੋਂ ਪੁਰਾਣੇ ਬੈਂਕ ਕਾਸਮਾਸ ਕੋਆਪਰੇਟਿਵ ਬੈਂਕ 'ਚ ਸਾਈਬਰ ਅਟੈਕ ਕਰ ਕਰੋੜਾਂ ਰੁਪਏ ਵਿਦੇਸ਼ੀ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੇ ਗਏ। ਇਹ ਸਾਈਬਰ ਅਟੈਕ ਬੈਂਕ ਦੇ ਗਣੇਸ਼ਖੰਡ ਰੋਡ ਸਥਿਤ ਦਫਤਰ ਵਿਚ ਕੀਤਾ ਗਿਆ। ਹੈਕਰਸ ਨੇ ਬੈਂਕ ਤੋਂ ਦੋ ਵਾਰ 94 ਕਰੋੜ ਰੁਪਏ ਵਿਦੇਸ਼ੀ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੇ ਹਨ। ਹੈਕਰਸ ਨੇ ਇਸ ਅਟੈਕ ਨੂੰ ਦੋ ਵਾਰ ਅੰਜ਼ਾਮ ਦਿੱਤਾ ਹੈ। ਪਹਿਲੀ ਵਾਰ 11 ਅਗਸਤ ਨੂੰ ਅਤੇ ਦੂਜੀ ਵਾਰ 13 ਅਗਸਤ ਨੂੰ।
ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਕਰਸ ਨੇ 80.5 ਕਰੋੜ ਰੁਪਏ ਡੇਬਿਟ ਕਾਰਡ ਤੋਂ, 14,849 ਟਰਾਂਜ਼ੈਕਸ਼ਨ ਰਾਹੀਂ ਅਤੇ 13.9 ਕਰੋੜ ਰੁਪਏ ਸਵਿਫਟ ਟਰਾਂਜ਼ੈਕਸ਼ਨ ਰਾਹੀਂ ਵਿਦੇਸ਼ੀ ਖਾਤਿਆਂ 'ਚ ਟਰਾਂਸਫਰ ਕੀਤੇ। ਪੁਲਸ ਅਤੇ ਸਾਈਬਰ ਕ੍ਰਾਈਮ ਸੈਲ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ 'ਚ ਜੁੱਟੀਆਂ ਹੋਈਆਂ ਹਨ।
No comments:
Post a Comment