ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Tuesday, 14 August 2018

ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ

ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ
ਲੋੜ ਕਾਢ ਦੀ ਮਾਂ ਹੈ, ਲੁਧਿਆਣਾ ਦੇ ਦੋਰਾਹਾ ਦਾ ਜਸਵੰਤ ਸਿੰਘ ਟਿਵਾਣਾ ਇਸ ਦੀ ਮੂੰਹ ਬੋਲਦੀ ਮਿਸਾਲ ਹੈ।
loading...
ਉਹ ਆਰਥਿਕ ਮੰਦੀ ਦੇ ਮਾਰੇ ਕਿਸਾਨਾਂ ਲਈ ਰਾਹ ਦਸੇਰਾ ਵੀ ਹੈ ਅਤੇ ਰੁਜ਼ਗਾਰ ਲਈ ਸ਼ਹਿਰਾਂ ਵੱਲ ਹਿਜ਼ਰਤ ਕਰ ਰਹੇ ਕਰੋੜਾਂ ਲੋਕਾਂ ਦਾ ਮਾਰਗ ਦਰਸ਼ਕ ਵੀ। ਕਿਸਾਨੀ ਸੰਕਟ ਨਾਲ ਜੂਝ ਰਹੇ ਪਰਿਵਾਰ ਨਾਲ ਸਬੰਧਿਤ ਜਸਵੰਤ ਸਿੰਘ ਦਸਵੀਂ ਤੋਂ ਬਾਅਦ ਪੜ੍ਹ ਨਹੀਂ ਸਕਿਆ। ਉਸ ਨੇ ਜਿਵੇਂ ਮਸ਼ੀਨਾਂ ਦੀ ਕਾਢ ਕੱਢੀ ਉਸ ਨੂੰ ਦੇਖ ਕੇ ਵੱਡੇ ਵੱਡੇ ਇੰਜਨੀਅਰਾਂ ਤੇ ਵਿਗਿਆਨੀਆਂ ਦੇ ਮੂੰਹ ਅੱਡੇ ਰਹਿ ਜਾਂਦੇ ਹਨ।
ਜਨਮ ਤੋਂ ਇੰਜਨੀਅਰ
60 ਸਾਲਾ ਜਸਵੰਤ ਸਿੰਘ ਟਿਵਾਣਾ ਦੱਸਦੇ ਹਨ, ''ਖੇਤੀ ਸੰਕਟ 'ਚੋਂ ਨਿਕਲਣ ਲਈ ਮੈਂ ਸ਼ਹਿਦ ਦੀ ਮੱਖੀ ਦੇ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ।" ਜਿਸ ਦੀ ਸਿਖਲਾਈ ਲੈਣ ਮੈਂ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗਿਆ ਤਾਂ ਪਤਾ ਲੱਗਿਆ ਕਿ ਮੱਖੀਆਂ ਆਪਣਾ ਛੱਤਾ ਬਣਾਉਣ ਲਈ 10 ਕਿਲੋ ਸ਼ਹਿਦ ਖਾਂਦੀਆਂ ਹਨ।''ਸਿਖਲਾਈ ਦੇ ਚਾਰ ਦਿਨਾਂ ਬਾਅਦ ਹੀ ਉਸ ਨੇ ਇੱਕ ਅਜਿਹੀ ਮਸ਼ੀਨ ਬਣਾ ਦਿੱਤੀ ਜਿਸ ਨਾਲ ਮੋਮ ਦੀਆਂ ਪਤਲੀਆਂ ਸ਼ੀਟਾਂ ਤੋਂ ਛੱਤੇ ਬਣਾਏ ਜਾ ਸਕਦੇ ਸਨ। ਛੋਟੇ ਮੱਖੀ ਪਾਲਕਾਂ ਲਈ ਇਹ ਵਰਦਾਨ ਬਣ ਗਈ। ਜਸਵੰਤ ਮੁਤਾਬਕ ਕੁਝ ਹੀ ਸਮੇਂ 'ਚ ਇਹ ਮਸ਼ੀਨ ਹਿੱਟ ਹੋ ਗਈ। ਜਸਵੰਤ ਸਿੰਘ ਮੱਖੀ ਪਾਲਕ ਦੇ ਨਾਲ ਨਾਲ ਇੰਜਨੀਅਰ ਵਜੋਂ ਮਸ਼ਹੂਰ ਹੋ ਗਏ। ਉਸ ਵਲੋਂ ਬਣਾਈਆਂ ਮਸ਼ੀਨਾਂ ਦੀ ਮੰਗ ਵਧਣ ਲੱਗੀ।

ਇਸ ਅਰਸੇ ਦੌਰਾਨ ਉਨ੍ਹਾਂ ਜਿੱਥੇ ਛੋਟੀਆਂ ਮਸ਼ੀਨਾਂ ਨੂੰ ਕੰਪਿਊਟਰਾਇਜ਼ ਕਰ ਦਿੱਤਾ ਉੱਥੇ ਹਨੀ ਪ੍ਰੋਸੈਸਿੰਗ ਪਲਾਂਟ, ਆਟੋਮੈਟਿਕ ਬੋਟਲਿੰਗ ਮਸ਼ੀਨ, ਆਟੋਮੈਟਿਕ ਕੌਂਬ ਫਾਉਂਡੇਸ਼ਨ ਮਿੱਲ, ਹਾਈਡ੍ਰੋਲਿਕ ਵੈਕਸ ਮਸ਼ੀਨ ਵਰਗੀ ਹਰ ਤਰ੍ਹਾਂ ਦੀ ਮਸ਼ੀਨਰੀ ਵੀ ਤਿਆਰ ਕਰ ਦਿੱਤੀ। ਜਨਮ ਤੋਂ ਹੀ ਮਸ਼ੀਨਾਂ 'ਚ ਰੁਚੀ ਰੱਖਣ ਵਾਲੇ ਸਿਰਫ਼ ਦਸਵੀਂ ਪਾਸ ਜਸਵੰਤ ਦੀਆਂ ਦੇਸੀ ਜੁਗਤਾਂ ਨਾਲ ਤਿਆਰ ਆਧੁਨਿਕ ਮਸ਼ੀਨਾਂ ਸ਼ਹਿਦ ਸਨਅਤ ਵਿੱਚ ਖਿੱਚ ਦਾ ਕੇਂਦਰ ਹਨ।
ਦੋ ਦਹਾਕਿਆਂ ਤੋਂ ਔਨ-ਲਾਇਨ ਕਿਸਾਨ
ਜਸਵੰਤ ਸਿੰਘ ਮਾਮੂਲੀ ਪੜ੍ਹਿਆ ਹੈ। ਪਰ ਉਸ ਦਾ ਕੰਮ ਚੰਗਾ ਚੱਲ ਪਿਆ ਸੀ। ਉਸ ਦੇ ਪਿੰਡ ਦੇ ਹੀ ਇੱਕ ਮੁੰਡੇ ਨੇ ਉਸ ਨੂੰ ਇੰਟਰਨੈੱਟ ਬਾਰੇ ਦੱਸਿਆ। ਜਿਸ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਦੇ ਕੇ ਉਸ ਨੇ ਦੋ ਦਹਾਕੇ ਪਹਿਲਾਂ `ਟਿਵਾਣਾ ਬੀ ਕੀਪਿੰਗ ਫਾਰਮ` ਦੀ ਵੈੱਬ ਸਾਇਟ ਬਣਵਾ ਲਈ। ਇਸ ਸਾਇਟ ਨੇ ਜਸਵੰਤ ਦੇ ਕਾਰੋਬਾਰ ਦੀ ਦਿਸ਼ਾ ਹੀ ਬਦਲ ਦਿੱਤੀ। ਉਸ ਨੂੰ ਦੇਸ਼ ਵਿਦੇਸ਼ ਤੋਂ ਸ਼ਹਿਦ ਤੇ ਮਸ਼ੀਨਰੀ ਦੇ ਵੱਡੇ ਆਰਡਰ ਮਿਲਣ ਲੱਗੇ।

ਦੇਖਦੇ ਹੀ ਦੇਖਦੇ ਉਨ੍ਹਾਂ ਦਾ ਕਾਰੋਬਾਰ 80 ਫ਼ੀਸਦ ਔਨਲਾਇਨ ਹੋ ਗਿਆ। ਇਸ ਸਾਇਟ ਨੇ ਜਸਵੰਤ ਨੂੰ ਪੰਜਾਬ ਦਾ ਪਹਿਲਾ ਔਨ-ਲਾਇਨ ਕਿਸਾਨ ਵੀ ਬਣਾ ਦਿੱਤਾ।
ਜ਼ੀਰੋ ਨਿਵੇਸ਼ ਦਾ ਗੁਰਮੰਤਰ
ਸੇਬਾਂ ਦੀਆਂ ਖਾਲੀ ਪੇਟੀਆਂ, ਜ਼ਮੀਨ 'ਚ ਟੋਏ ਪੁੱਟ ਕੇ ਅਤੇ ਫਟੇ ਪੁਰਾਣੇ ਕੱਪੜਿਆਂ ਤੋਂ ਮੱਖੀਆਂ ਨੂੰ ਹਨ੍ਹੇਰਾ ਕਰਕੇ ਪਾਲਣ ਵਰਗੇ ਸਸਤੇ ਵਿਲੱਖਣ ਫਾਰਮੂਲਿਆਂ ਕਾਰਨ ਜਸਵੰਤ ਸਿੰਘ ਦਿਨੋਂ ਦਿਨ ਛਾ ਗਏ ।
ਨਾਬਾਰਡ ਜਦੋਂ ਆਂਧਰਾ ਪ੍ਰਦੇਸ਼ ਵਿੱਚ ਆਦਿ ਵਾਸੀਆਂ ਨੂੰ ਮੱਖੀ ਪਾਲਣ ਸਿਖਾਉਂਦਾ ਹੈ ਜਸਵੰਤ ਸਿੰਘ ਦੀ ਤਕਨੀਕ ਤੇ ਸਸਤੀ ਮਸ਼ੀਨਰੀ ਵਰਤਦਾ ਹੈ।
ਇਹ ਵੀ ਪੜੋ 
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ ਸੁਚੇਤ ਕਰੋ।

No comments:

Post a Comment

Home Ad

loading...

Popular

Recent