ਆਈਫੋਨ ਵਾਲਿਆਂ ਨੂੰ ਵਟਸਐਪ ਦਾ ਝਟਕਾ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Saturday, 18 August 2018

ਆਈਫੋਨ ਵਾਲਿਆਂ ਨੂੰ ਵਟਸਐਪ ਦਾ ਝਟਕਾ

ਆਈਫੋਨ ਵਾਲਿਆਂ ਨੂੰ ਵਟਸਐਪ ਦਾ ਝਟਕਾ,
ਆਈਫੋਨ ਯੂਜਰਜ਼ ਵੀ ਹੁਣ ਵਟਸਐਪ 'ਤੇ ਕੋਈ ਮੈਸੇਜ ਸਿਰਫ ਪੰਜ ਵਾਰ ਹੀ ਫਾਰਵਰਡ ਕਰ ਸਕਣਗੇ। ਭਾਰਤ 'ਚ ਫੇਕ ਖ਼ਬਰਾਂ ਦੇ ਵਧਦੇ ਰੁਝਾਨ ਤੋਂ ਬਾਅਦ ਵਟਸਐਪ ਨੇ ਇਹ ਫੀਚਰ ਲਿਆਂਦਾ ਸੀ। ਇਹ ਫੀਚਰ ਅਪਡੇਟ ਵਰਜ਼ਨ 2.18.81 'ਚ ਦਿੱਤਾ ਜਾਵੇਗਾ।
ਇਹ ਵੀ ਪੜੋ 
*ਬੱਬੂ ਮਾਨ ਨੇ ਕੀਤੀ ਨਵੀ ਸ਼ੁਰੂਆਤ।
*ਬਲੂ ਵੇਲ੍ਹ ਤੋਂ ਬਾਅਦ ਹੁਣ ਮੋਮੋ ਗੇਮ ਕਾਰਨ ਵਧਿਆ ਖਤਰਾ,
*ਆ ਕਿਸੇ ਨੇ ਅਸਲੀ Ford ਹੀ ਕੋਠੇ ਤੇ ਚੜਾ ਦਿੱਤਾ।।
*ਡਾਕੂਆਂ ਦਾ ਮੁੰਡਾ full movie download
*15 ਅਗਸਤ ਤੋਂ ਪਹਿਲਾਂ ਇਹ ਮੈਸਜ ਅੱਗੇ ਭੇਜ ਕੇ ਸਾਰਿਆਂ ਨੂੰ *ਸੁਚੇਤ ਕਰੋ।
ਫੀਚਰ ਨੂੰ ਕਈ ਦਿਨਾਂ ਤੱਕ ਟੈਸਟ ਕਰਨ ਤੋਂ ਬਾਅਦ iOS ਯੂਜਰਜ਼ ਲਈ ਲਾਗੂ ਕੀਤਾ ਗਿਆ ਹੈ। ਯੂਜਰਜ਼ ਆਪਣੇ ਐਪ ਨੂੰ ਵਟਸਐਪ ਦੇ ਐਪਲ ਸਟੋਰ ਤੋਂ ਅਪਡੇਟ ਕਰ ਸਕਦੇ ਹਨ। ਫੇਕ ਖ਼ਬਰਾਂ ਨੂੰ ਠੱਲ੍ਹ ਪਾਉਣ ਲਈ ਵਟਸਐਪ ਨੇ ਪਿਛਲੇ ਮਹੀਨੇ ਸ਼ੱਕੀ ਲਿੰਕ ਖੋਜ ਫੀਚਰ ਵੀ ਜਾਰੀ ਕੀਤਾ ਸੀ। ਇਸ ਦੀ ਮਦਦ ਨਾਲ ਯੂਜਰ ਕੋਲ ਆਏ ਕਿਸੇ ਵੀ ਮੈਸੇਜ ਨੂੰ ਖੋਲ੍ਹ ਕੇ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਆਇਆ ਹੋਇਆ ਲਿੰਕ ਸਹੀ ਹੈ ਜਾਂ ਗਲਤ।
ਇਸੇ ਮਹੀਨੇ ਵਟਸਐਪ ਨੇ ਆਪਣਾ ਮੇਜਰ ਫੀਚਰ ਗਰੁੱਪ ਵੀਡੀਓ ਤੇ ਵਾਇਸ ਕਾਲਿੰਗ ਨੂੰ ਐਂਡਰਾਇਡ ਤੇ ਆਈਫੋਨ ਯੂਰਜ਼ ਲਈ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਵੀਡੀਓ ਕਾਲ ਤੇ ਵਾਇਸ ਕਾਲ ਨੂੰ ਸਿਰਫ ਦੋ ਲੋਕਾਂ ਦਰਮਿਆਨ ਹੀ ਵਰਤਿਆ ਜਾ ਸਕਦਾ ਸੀ ਜਦਕਿ ਹੁਣ ਇਹ ਗਿਣਤੀ ਵਧਾ ਕੇ ਚਾਰ ਕਰ ਦਿੱਤੀ ਗਈ ਹੈ।

No comments:

Post a Comment

Home Ad

loading...

Popular

Recent