ਪੰਚਾਇਤੀ ਚੋਣਾਂ ਨੂੰ ਮੁੱਖ ਰਖਦਿਆਂ ਕੁਝ ਗੱਲਾਂ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Saturday, 21 July 2018

ਪੰਚਾਇਤੀ ਚੋਣਾਂ ਨੂੰ ਮੁੱਖ ਰਖਦਿਆਂ ਕੁਝ ਗੱਲਾਂ

ਪੰਚਾਇਤੀ ਚੋਣਾਂ ਨੂੰ ਮੁੱਖ ਰਖਦਿਆਂ ਕੁਝ ਗੱਲਾਂ
ਡੇਮੋਕ੍ਰੇਸੀ ਵਿੱਚ ਵੋਟ ਦੇ ਅਧਿਕਾਰ ਨੂੰ ਬਹੁਤ ਮਹੱਤਵਪੂਰਣ ਅਧਿਕਾਰ ਵਜੋਂ ਪੇਸ਼ ਕੀਤਾ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਤੁਹਾਡੀ ਵੋਟ ਹੀ ਤੁਹਾਡੀ ਤਾਕਤ ਹੈ । ਵਿਧਾਨਸਭਾ ਚੋਣਾਂ ਅਤੇ ਲੋਕਸਭਾ ਚੋਣਾਂ ਦੌਰਾਨ EVM ਦੀ ਵਰਤੋਂ ਸਵਾਲਾਂ ਦੇ ਘੇਰੇ ਵਿਚ ਹੈ । ਕਹਿਣਾ ਮੁਸ਼ਕਿਲ ਹੈ ਕਿ ਵੋਟ ਸੱਚਮੁੱਚ ਤੁਹਾਡੀ ਤਾਕਤ ਹੈ ਜਾਂ ਨਹੀਂ । ਪਰ ਜੇ ਗੱਲ ਕਰੀਏ ਪੰਚਾਇਤੀ ਚੋਣਾਂ ਦੀ ਅੱਜ ਵੀ ਤੁਹਾਡੀ ਵੋਟ ਦੀ ਤਾਕਤ ਹੈ ।
ਪੰਚਾਇਤੀ ਚੋਣਾਂ ਦਾ ਉਤਸਵ ਸੱਚਮੁੱਚ ਇੱਕ ਮੌਕਾ ਹੈ ਆਪੋ ਆਪਣੀਆਂ ਵੋਟਾਂ ਦੀ ਤਾਕਤ ਦਾ ਸਹੀ ਇਸਤੇਮਾਲ ਕਰਨ ਦਾ ਕਿਉਂਕਿ ਤੁਹਾਡੀ ਇਕ ਇਕ ਵੋਟ ਨੇ ਤੁਹਾਡੇ ਪਿੰਡ ਦਾ ਭਵਿੱਖ ਤਹਿ ਕਰਨਾ । ਵੋਟਰ ਹੋਣਾ ਇਕ ਜਿੰਮੇਵਾਰੀ ਹੈ ,ਜਿਸ ਨੂੰ ਇਮਾਨਦਾਰੀ ਨਾਲ ਪਿੰਡ ਦੇ ਭਲੇ ਲਈ ਇਸਤੇਮਾਲ ਕਰਨਾ ਹਰ ਇਕ ਦਾ ਨੈਤਿਕ ਫਰਜ਼ ਬਣਦਾ ਹੈ । ਬਾਅਦ ਚ ਰੋਣੇ ਰੋਣ ਨਾਲੋਂ ਪਹਿਲਾਂ ਹੀ ਚੰਗੇ ਬੰਦਿਆਂ ਨੂੰ ਵੋਟਾਂ ਪਾਓ , ਪਰ ਸਵਾਲ ਇਹ ਵੀ ਜੇ ਚੰਗਾ ਬੰਦਾ ਹੋਵੇ ਹੀ ਨਾ ਕੋਈ ਦੌੜ ਵਿੱਚ ?? ਇਹ ਸਵਾਲ ਯਕੀਨੀ ਤੌਰ ਤੇ ਸਭ ਦੇ ਮਨਾਂ ਅੰਦਰ ਪੈਦਾ ਹੁੰਦਾ ਹੋਣਾ । ਚੰਗੇ ਬੰਦੇ ਚੁਣਨ ਲਈ ਪਹਿਲਾਂ ਚੰਗੇ ਬੰਦਿਆਂ ਨੂੰ ਦੌੜ ਵਿੱਚ ਸ਼ਾਮਿਲ ਕਰੋ ।
ਨੌਜਵਾਨ , ਪੜ੍ਹੇ ਲਿਖੇ ,ਸਮਾਜ ਸੇਵੀ ਬੰਦੇ ਅੱਗੇ ਆਉਣ । ਹੁਣ ਗੱਲ ਇਹ ਵੀ ਹੈ ਕੇ ਇਸ ਕਿਸਮ ਦੇ ਬੰਦੇ ਵਚਾਰੇ ਪੈਸੇ ਕਿਥੋਂ ਲਿਆਉਣ । ਪੈਸਾ ਕਰਨਾ ਵੀ ਕੀ ਹੈ । ਸ਼ਰਾਬ ਨਾ ਵੰਡੋ ਵੋਟ ਮੁੱਲ ਨਾਂਹ ਖਰੀਦੋ। ਪਰ ਜੇ ਸ਼ਰਾਬ ਤੇ ਪੈਸੇ ਨਾ ਵੰਡੇ ਫਿਰ ਵੋਟ ਕਿਵੇਂ ਮਿਲੂ । ਲੋਕਾਂ ਨੂੰ ਯਕੀਂਨ ਦਵਾਓ ਕੇ ਸ਼ਰਾਬ ਤੇ ਪੈਸੇ ਦੇਣ ਵਾਲੇ ਤੁਹਾਡਾ ਭਲਾ ਨਹੀਂ ਕਰ ਸਕਦੇ ,ਚੌਦਰ ਕਰ ਸਕਦੇ ਸਿਰਫ ਜਾਂ ਮੰਤਰੀਆਂ ਦੀ ਚਮਚਾਗਿਰੀ । ਚੰਗੇ ਉਦੇਸ਼ਾਂ ਨੂੰ ਲੋਕਾਂ ਅੱਗੇ ਰੱਖਿਆ ਜਾਣਾ ਜਰੂਰੀ ਹੈ । ਚੰਗੇ ਬੰਦੇ ਕਾਮਯਾਬ ਹੋਣਗੇ ਜਾਂ ਨਹੀਂ ਕਹਿ ਨਹੀਂ ਸਕਦੇ ਪਰ ਘੱਟੋ ਘੱਟ ਇੱਕ ਵਾਰੀ option ਚ ਚੰਗਾ ਬੰਦਾ ਹੋਊਗਾ ਤਾਂ ਸਹੀ । ਜੇ ਚੰਗੇ ਬੰਦਿਆਂ ਦੀ ਹਾਰ ਵੀ ਹੋਜੂ ਅਸਲ ਵਿਚ ਉਹ ਹਾਰ ਓਹਨਾ ਲੋਕਾਂ ਦੀ ਹੋਊ ਜਿਹਨਾਂ ਨੇ ਨਸ਼ੇ ਤੇ ਪੈਸੇ ਦੇ ਲਾਲਚ ਵਿਚ ਵੋਟ ਗ਼ਲਤ ਬੰਦੇ ਨੂੰ ਦਿੱਤੀ ।
ਪਿੰਡਾਂ ਦੇ ਲੋਕੋ ਆਹੀ ਇੱਕ ਮੌਕਾ ਆਪਣੀ ਵੋਟ ਦੀ ਤਾਕਤ ਨੂੰ ਤਾਕਤ ਦੇ ਰੂਪ ਵਿੱਚ ਇਸਤਮਾਲ ਕਰਨ ਦਾ , ਜਥੇਬੰਦ ਹੋਕੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਦਾ । ਸੂਬਾਈ ਜਾਂ ਕੌਮੀ ਪੱਧਰ ਦਾ ਬਦਲਾਵ ਵੀ ਹੋਜੂ ਪਹਿਲਾਂ ਪਿੰਡਾਂ ਦਾ ਬਦਲਾਵ ਕਰੋ , ਨੁਹਾਰ ਬਦਲ ਕੇ ਰੱਖ ਦਿਓ । ਨਹੀਂ ਤਾਂ ਫੇਰ ਇਹ ਤਾਂ ਟੈਗ ਆਪਣੇ ਸਭ ਤੇ ਲੱਗਿਆ ਹੋਇਆ ,ਪੱਕਾ ਵੀ ਹੋਜੂ "ਦਾਰੂ ਦੀ ਬੋਤਲ ਪਿੱਛੇ ਵੋਟ ਪਾਉਣ ਵਾਲੇ"। ਸ਼ਰੀਕਾ-ਕਬੀਲਾ , ਨਿੱਜੀ ਹਿਤ, ਇਹ ਸਭ ਤੋਂ ਉੱਪਰ ਉੱਠ ਜੋ ਕਿਉਂਕਿ ਕਹਿਣ ਨੂੰ ਆਪਾਂ ਸਰਬੱਤ ਦਾ ਭਲਾ ਮੰਗਣ ਆਲੇ ਲੋਕ ਹਾਂ । ਆਪੋ ਆਪਣੇ ਪਿੰਡ ਨੂੰ ਐਸਾ ਬਣਾਓ ਕੇ ਹੋਰ ਪਿੰਡ follow ਕਰਨ ।ਕਹਿਣ ਨੂੰ ਇਹ ਗੱਲਾਂ ਬਹੁਤ ਸੌਖੀਆਂ ਨੇ ਪਰ ਪ੍ਰਯੋਗੀ ਤੌਰ ਤੇ ਅਪਣਾਉਣੀਆਂ ਤੇ ਇਸ ਰਾਹ ਤੇ ਚੱਲਣਾ ਔਖਾ ਸ਼ਇਦ - ਬਲਦੀਪ

No comments:

Post a Comment

Home Ad

loading...

Popular

Recent