ਪੂਰੀ ਦੁਨੀਆ ਨਾਲੋਂ ਜਪਾਨ ਚ ਕਿਉਂ ਜਿਓੰਦੇ ਹਨ ਲੋਕ ਲੰਭੀ ਉਮਰ - Punjabi Viral News
loading...
Viral ਖ਼ਬਰਾ ਨੂੰ ਸਾਡੀ WEBSITE ਤੇ ਪਾਉਣ ਲਈ ਤੁਸੀਂ ਸਾਨੂੰ FACEBOOK ਪੇਜ ਤੇ ਮੇਸੈਜ ਕਰ ਸਕਦੇ ਹੋ

Sunday, 16 September 2018

ਪੂਰੀ ਦੁਨੀਆ ਨਾਲੋਂ ਜਪਾਨ ਚ ਕਿਉਂ ਜਿਓੰਦੇ ਹਨ ਲੋਕ ਲੰਭੀ ਉਮਰ

ਜਾਪਾਨ 'ਚ 100 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਆਬਾਦੀ ਇਸ ਮਹੀਨੇ ਰਿਕਾਰਡ 69,785 ਹੋ ਗਈ ਹੈ, ਜਿਸ 'ਚੋਂ 88.01 ਫੀਸਦੀ ਔਰਤਾਂ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਦਾ ਕਾਰਨ ਸਿਹਤ ਸੇਵਾਵਾਂ 'ਚ ਹੋਈ ਉੱਨਤੀ ਅਤੇ ਲੋਕਾਂ ਦੇ 'ਚ ਸਿਹਤ ਨੂੰ ਲੈ ਕੇ ਵਧਦੀ ਜਾਗਰੂਕਤਾ ਹੈ।
ਇਸ ਰਿਪੋਰਟ 'ਚ ਦੱਸਿਆ ਗਿਆ ਕਿ ਇਹ ਸੰਖਿਆ ਪਿਛਲੇ ਸਾਲ ਤੋਂ 2014 ਜ਼ਿਆਦਾ ਹੈ ਅਤੇ ਦੋ ਦਹਾਕੇ ਪਹਿਲਾਂ ਦੀ ਤੁਲਨਾ 'ਚ ਸੱਤ ਗੁਣ ਜ਼ਿਆਦਾ ਹੈ। ਜਾਪਾਨ 'ਚ 100 ਤੋਂ ਜ਼ਿਆਦਾ ਉਮਰ ਵਾਲੇ ਲੋਕਾਂ 'ਚ 61,654 ਔਰਤਾਂ ਹਨ, ਜਦਕਿ 8,331 ਆਦਮੀ ਹਨ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਯਾਸੁਹੀਰੋ ਨਾਕਾਸੋਨੇ ਵੀ ਸ਼ਾਮਲ ਹਨ, ਜੋ ਮਈ 'ਚ 100 ਸਾਲ ਦੇ ਹੋਏ। ਜਾਪਾਨ 'ਚ 100 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ 'ਚ 1971 ਤੋਂ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਹ ਚਲਨ ਜਾਰੀ ਰਹੇਗਾ।
ਨੈਸ਼ਨਲ ਇੰਸਟੀਚਿਊਟ ਆਫ ਪਾਪੁਲੇਸ਼ਨ ਐਂਡ ਸੋਸ਼ਲ ਸਕਿਊਰਿਟੀ ਰਿਸਰਚ ਦੇ ਅੰਦਾਜਿਆਂ ਮੁਤਾਬਕ ਅਗਲੇ ਪੰਜ ਸਾਲਾਂ 'ਚ ਉੱਥੇ 100 ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਜਾਵੇਗੀ ਅਤੇ ਅਗਲੇ 10 ਸਾਲ 'ਚ ਵਧ ਕੇ ਇਹ 1,70,000 ਹੋ ਜਾਵੇਗੀ।

No comments:

Post a Comment

Home Ad

loading...

Popular

Recent